ਸਾਨੂੰ ਨਵੀਂ ਭਾਸ਼ਾ ਕਿਉਂ ਸਿੱਖਣੀ ਚਾਹੀਦੀ ਹੈ

ਜ਼ਿਆਦਾਤਰ ਭਾਰਤੀ ਸਕੂਲ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਘੱਟੋ-ਘੱਟ ਦੋ ਭਾਸ਼ਾਵਾਂ ਪੜ੍ਹ ਲਿਖ ਅਤੇ ਬੋਲ ਸਕਦੇ ਹਨ ਅਤੇ ਇਹ ਪਾਠਕ੍ਰਮ ਕੇਂਦਰੀ ਪੱਧਰ ਅਤੇ ਰਾਜ ਪੱਧਰ ਦੇ ਦੋਵੇਂ ਸਿੱਖਿਆ ਬੋਰਡਾਂ ਵਿੱਚ ਨਿਰਧਾਰਤ ਕੀਤਾ ਗਿਆ ਹੈ। ਜਿਉਂ-ਜਿਉਂ ਸਾਡੀ ਉਮਰ ਵਧਦੀ ਹੈ, ਤਿਉਂ-ਤਿਉਂ ਇਨ੍ਹਾਂ ਭਾਸ਼ਾਵਾਂ ਦਾ ਸਾਡਾ ਗਿਆਨ ਵੀ ਵਧਦਾ ਰਹਿੰਦਾ ਹੈ ਅਤੇ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਨਤੀਜੇ ਵਜੋਂ, ਅਸੀਂ ਕਦੀ ਨਹੀਂ ਰੁਕੇ ਅਤੇ ਇਸ ‘ਤੇ ਵਿਚਾਰ ਕੀਤਾ ਕਿ ਸਾਡਾ ਦੁਭਾਸ਼ੀ ਜਾਂ ਬਹੁਭਾਸ਼ੀ ਸੁਭਾਅ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ
Written by: Raghunath J

Translated by: Gurpreet S

8ਵੀਂ ਸਦੀ ਦੇ ਰੋਮਨ ਬਾਦਸ਼ਾਹ ਚਾਰਲਸ ਮਹਾਨ, ਜਿਸਨੂੰ ਸ਼ਾਰਲੀਮੇਨ ਵੀ ਕਿਹਾ ਜਾਂਦਾ ਹੈ, ਨੇ ਕਿਹਾ ਕਿ ਇੱਕ ਹੋਰ ਭਾਸ਼ਾ ਦੀ ਜਾਣਕਾਰੀ ਰੱਖਣ ਦਾ ਮਤਲਬ ਇੱਕ ਹੋਰ ਰੂਹ ਦਾ ਮਾਲਕ ਹੋਣਾ ਹੈ (To have another language is to possess a second soul)। 21ਵੀਂ ਸਦੀ ਦੇ ਅੰਗਰੇਜ਼ੀ ਦੇ ਲੇਖਕ ਜਿਓਫ਼ਰੇ ਵਿਲਨੇ ਨੇ ਕਿਹਾ ਹੈ ਕਿ ਤੁਸੀਂ ਉਦੋਂ ਤੱਕ ਇੱਕ ਭਾਸ਼ਾ ਨੂੰ ਨਹੀਂ ਸਮਝ ਸਕਦੇ ਜਦੋਂ ਤੱਕ ਤੁਹਾਨੂੰ ਦੋ ਭਾਸ਼ਾਵਾਂ ਦੀ ਸਮਝ ਨਾ ਹੋਵੋ। ਭਾਵੇਂ ਤੁਸੀਂ ਅਜਿਹੇ ਵਿਆਪਕ ਕਾਵਿਕ ਦਾਅਵਿਆਂ ਬਾਰੇ ਨਿਸ਼ਚਿਤ ਨਾ ਹੋਵੋ, ਇੱਕ ਹੋਰ ਭਾਸ਼ਾ ਨੂੰ ਜਾਣਨ ਨਾਲ ਮਨੁੱਖੀ ਦਿਮਾਗ ‘ਤੇ ਨਿੱਗਰ ਅਤੇ ਸਕਾਰਾਤਮਕ ਪ੍ਰਭਾਵਾਂ ਪੈਂਦੇ ਹਨ ਅਤੇ ਨਤੀਜੇ ਵਜੋਂ ਰੁਜ਼ਗਾਰ ਮਾਰਕੀਟ ਵਿੱਚ ਅਤੇ ਜੀਵਨ ਵਿੱਚ ਕਈ ਹੋਰ ਫ਼ਾਇਦੇ ਮਿਲਦੇ ਹਨ।

ਤੰਤਰ-ਵਿਗਿਆਨ ਸੰਬੰਧੀ ਪ੍ਰਭਾਵ

ਖੋਜਕਾਰ ਡਾ. ਵੀਓਰੀਕਾ ਮਰੀਅਨ ਅਤੇ ਐਂਥਨੀ ਸ਼ੁਕ ਨੇ ਪਤਾ ਲਗਾਇਆ ਕਿ ਨਵੀਂ ਭਾਸ਼ਾ ਸਿੱਖਣ ਨਾਲ ਸੋਚ-ਸ਼ਕਤੀ ਵਧਦੀ ਹੈ ਅਤੇ ਇਕੱਠੇ ਦੋ ਕਾਰਜਾਂ ਵਿੱਚ ਧਿਆਨ ਲਗਾ ਕੇ ਕੰਮ ਕਰ ਸਕਦੇ ਹਨ। ਇਸ ਕਰਕੇ, ਸਾਡਿਆਂ ਵਿੱਚੋਂ ਬਹੁਤ ਸਾਰੇ ਕੋਈ ਹੋਰ ਭਾਸ਼ਾ ਵਰਤੇ ਹੋਏ ਆਪਣੀ ਮਾਂ ਬੋਲੀ ਵਿੱਚ ਸੋਚਦੇ ਹਨ। ਇਸ ਕਰਕੇ, ਇਸ ਤਰੀਕੇ ਨਾਲ ਅਸੀਂ ਇੱਕ ਭਾਸ਼ਾ ਵਿੱਚ ਜੀ ਰਹੇ ਹਾਂ ਜਦਕਿ ਦੂਜੀ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਇਹ ਬਹੁਤ ਹੀ ਸੌਖੀ ਤਰ੍ਹਾਂ ਹੋ ਜਾਂਦਾ ਹੈ ਅਤੇ ਇਕੱਠੇ ਦੋ ਕਾਰਜਾਂ ਵਿੱਚ ਧਿਆਨ ਲਗਾ ਕੇ ਕੰਮ ਕਰਨ ਦੀ ਸਾਡੀ ਸਮਰੱਥਾ ਨੂੰ ਵੀ ਵਧਾਉਂਦਾ ਹੈ। ਇਕੱਠੇ ਦੋ ਕਾਰਜਾਂ ਵਿੱਚ ਧਿਆਨ ਲਗਾ ਕੇ ਕੰਮ ਕਰਨ ਦੀ ਸਾਡੀ ਸਮਰੱਥਾ ਨੂੰ 7 ਮਹੀਨੇ ਦੇ ਛੋਟੇ ਵਿੱਚ ਵੀ ਦੇਖੀ ਜਾ ਸਕਦੀ ਹੈ। ਇਹ ਕਿਹਾ ਜਾਂਦਾ ਹੈ ਕਿ ਜੇਕਰ ਬੱਚੇ ਦੋ-ਭਾਸ਼ੀ ਮਾਹੌਲ ਵਿੱਚ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਦੀ ਬਦਲੇ ਹੋਏ ਮਾਹੌਲ ਮੁਤਾਬਕ ਢਲਣ ਦੀ ਸਮਰੱਥਾ ਬਿਹਤਰ ਹੁੰਦੀ ਹੈ। ਉਦਾਹਰਨ ਲਈ, ਜੇ ਪਰਿਵਾਰ ਦੇ ਮੈਂਬਰ ਅਤੇ ਦੇਖਭਾਲ ਕਰਨ ਵਾਲੇ ਦੂਜੇ ਲੋਕ ਇੱਕ ਤੋਂ ਵੱਧ ਭਾਸ਼ਾ ਵਿੱਚ ਗੱਲ ਕਰਦੇ ਹੋਣ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਨਵੀਂ ਭਾਸ਼ਾ ਸਿਰਫ਼ ਬਚਪਨ ਵਿੱਚ ਹੀ ਸਿੱਖੀ ਜਾ ਸਕਦੀ ਹੈ, ਤਾਂ ਦੁਬਾਰਾ ਸੋਚੋ। ਕੋਈ ਨਵੀਂ ਭਾਸ਼ਾ ਸਿੱਖਣ ਵਿੱਚ ਉਮਰ ਕਦੇ ਵੀ ਰੁਕਾਵਟ ਨਹੀਂ ਹੁੰਦੀ ਹੈ। ਸਗੋਂ ਬਿਰਧ ਨਾਗਰਿਕਾਂ ਨੂੰ ਵੀ ਨਵੀਂ ਭਾਸ਼ਾ ਸਿੱਖਣ ਦੇ ਲਾਭ ਦਿਖਾਈ ਦਿੰਦੇ ਹਨ। ਇੱਕੋ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਕ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਮੁਕਾਬਲੇ ਦੋ ਭਾਸ਼ਾਵਾਂ ਦੀ ਜਾਣਕਾਰੀ ਰੱਖਣ ਵਾਲੇ ਬਿਰਧ ਲੋਕਾਂ ਦੀ ਸਿਮਰਤੀ ਵਿੱਚ ਘਾਟ ਦੀ ਸੰਭਾਵਨਾ ਘੱਟ ਹੁੰਦੀ ਹੈ।

ਸਮਾਜਿਕ ਜੀਵਨ

ਜਦੋਂ ਅਸੀਂ ਨਵੀਂ ਭਾਸ਼ਾ ਸਿੱਖਦੇ ਹਾਂ, ਅਸੀਂ ਭਾਸ਼ਾਵਾਂ ਵਿਚਕਾਰ ਬਿਹਤਰ ਅਨੁਵਾਦ ਕਰਦੇ ਹਾਂ, ਜੋ ਸਾਡੇ ਸਮੁੱਚੀ ਸੰਚਾਰ ਮੁਹਾਰਤ ਨੂੰ ਬਿਹਤਰ ਬਣਾਉਂਦਾ ਹੈ ਅਤੇ ਤਰਕਪੂਰਨ ਅਤੇ ਆਪਸੀ ਮੇਲ ਸੋਚ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਨਤੀਜੇ ਵਜੋਂ, ਅਸੀਂ ਆਪਣੇ ਆਪ ਨੂੰ ਅਤੇ ਦੂਜਿਆ ਨੂੰ ਵਧੀਆ ਢੰਗ ਨਾਲ ਸਮਝ ਸਕਦੇ ਹਾਂ, ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਜਾਹਰ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਕ ਭਾਸ਼ਾ ਵਿੱਚ ਅਜਿਹੇ ਕੁਝ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ ਕਿਸੇ ਹੋਰ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ, ਉਸ ਸ਼ਬਦ ਦਾ ਮਤਬਲ ਉਨ੍ਹਾਂ ਦੇ ਖੇਤਰੀ ਸੱਭਿਆਚਾਰ ਨਾਲ ਜੁੜਿਆ ਹੁੰਦਾ ਹੈ। ਇਸਲਈ, ਇੱਕ ਨਵੀਂ ਭਾਸ਼ਾ ਸਿੱਖਣ ਨਾਲ ਕਿਸੇ ਹੋਰ ਖੇਤਰ ਦੀ ਕਲਾ ਅਤੇ ਸੱਭਿਆਚਾਰ ਦੀ ਖੋਜ ਕਰਨ ਵਿੱਚ ਮਦਦ ਮਿਲਦੀ ਹੈ।

ਰੁਜਗਾਰ ਦੇ ਮੌਕੇ

ਦੋ ਜਾਂ ਵੱਧ ਭਾਸ਼ਾਵਾਂ ਸਿੱਖਣਾ ਤੁਹਾਡੇ ਰੈਜ਼ਿਊਮੇ ਨੂੰ ਆਕਰਸ਼ਕ ਬਣਾਉਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਬਿਨੈਕਾਰ ਦੇ ਤੌਰ ‘ਤੇ ਤੁਸੀਂ ਇੱਕ ਭਾਸ਼ਾ ਜਾਣਨ ਵਾਲੇ ਵਿਅਕਤੀ ਨਾਲੋਂ ਵੱਧ ਨੌਕਰੀਆਂ ਕਰਨ ਦੇ ਯੋਗ ਹੋ ਸਕਦੇ ਹੈ। ਇਸ ਤੋਂ ਇਲਾਵਾ, ਤੁਹਾਡੀ ਪ੍ਰੋਫ਼ਾਈਲ ਉਨ੍ਹਾਂ ਰੁਜਗਾਰਦਾਤਿਆਂ ਲਈ ਆਕਰਸ਼ਕ ਹੋ ਜਾਵੇਗੀ ਜੋ ਵੱਧ ਭਾਸ਼ਾਵਾਂ ‘ਤੇ ਕੰਮ ਕਰਦੇ ਹਨ ਕਿਉਂਕਿ ਕਈ ਜ਼ਿਆਦਾ ਭਾਸ਼ਾਵਾਂ ਦਾ ਜਾਣਕਾਰ ਕਈ ਉਨ੍ਹਾਂ ਦੀ ਬੱਚਤ ਕਰਵਾ ਸਕਦਾ ਹੈ। ਅਜਿਹੇ ਫ਼ਾਇਦੇ ਨਾ ਸਿਰਫ਼ ਗਲੋਬਲ ਲੋਕਾਲਾਈਜ਼ੇਸ਼ਨ ਇੰਡਸਟਰੀ ਵਿਚ ਲਾਗੂ ਹੁੰਦੇ ਹਨ, ਸਗੋਂ ਕਈ ਹੋਰ ਖੇਤਰਾਂ ਵਿੱਚ ਵੀ ਲਾਗੂ ਹੁੰਦੇ ਹਨ।

ਉਦਾਹਰਨ 1

ਹੋਸਪਿਟੈਲਿਟੀ / ਟੂਰਿਜ਼ਮ: ਇਸ ਉਦਯੋਗ ਵਿੱਚ ਉਨ੍ਹਾਂ ਗਾਹਕਾਂ ਨਾਲ ਗੱਲਬਾਤ ਕਰਨੀ ਹੁੰਦੀ ਹੈ ਜੋ ਸਥਾਨਕ ਭਾਸ਼ਾ ਨਹੀਂ ਬੋਲਦੇ ਹਨ ਜਾਂ ਜੋ ਉਹ ਬੋਲ ਤਾਂ ਸਕਦੇ ਹਨ ਪਰ ਉਹ ਆਪਣੀ ਮੂਲ ਭਾਸ਼ਾ ਨੂੰ ਤਰਜੀਹ ਦਿੰਦੇ ਹਨ। ਅਜਿਹੇ ਮਾਮਲਿਆਂ ਵਿੱਚ, ਗਾਹਕ ਦੀ ਮੂਲ ਭਾਸ਼ਾ ਬੋਲਣ ਨਾਲ, ਸਥਾਨਕ ਭਾਸ਼ਾ ਦੇ ਨਾਲ-ਨਾਲ, ਗਾਹਕ ਨਾਲ ਮੇਲ-ਜੋਲ ਬਿਹਤਰ ਹੋਵੇਗਾ, ਅਤੇ ਉਹਨਾਂ ਨੂੰ ਘਰ ਵਰਗਾ ਮਹਿਸੂਸ ਹੋਵੇਗਾ ਜੋ ਕੰਪਨੀ ਦਾ ਭਰੋਸਾ ਅਤੇ ਮੁਨਾਫ਼ਾ ਵਧਾਵੇਗਾ।

ਉਦਾਹਰਨ 2

ਪੱਤਰਕਾਰੀ: ਜੇ ਤੁਸੀਂ ਜਾਂ ਤਾਂ ਕਿਸੇ ਹੋਰ ਦੇਸ਼ ਵਿੱਚ ਇੱਕ ਵਿਦੇਸ਼ੀ ਪੱਤਰਕਾਰ ਹੋ, ਜਾਂ ਭਾਰਤ ਵਰਗੇ ਬਹੁ-ਭਾਸ਼ਾਈ ਦੇਸ਼ ਵਿੱਚ, ਕਿਸੇ ਹੋਰ ਰਾਜ ਵਿੱਚ ਨਿਯੁਕਤ ਹੋ, ਤਾਂ ਵਿੱਚ ਤੁਸੀਂ ਖਬਰ ਦੀ ਰਿਪੋਰਟ ਦਿੰਦੇ ਹੋ ਉਸ ਭਾਸ਼ਾ ਤੋਂ ਇਲਾਵਾ ਸਥਾਨਕ ਭਾਸ਼ਾ ਨੂੰ ਸਿੱਖਣ ਦਾ ਇੱਕ ਵੱਡਾ ਫ਼ਾਇਦਾ ਹੁੰਦਾ ਹੈ। ਇਹ ਪੱਤਰਕਾਰੀ ਭਾਈਚਾਰੇ ਵਿੱਚ ਇੱਕ ਮਸ਼ਹੂਰ ਤੱਥ ਹੈ ਕਿ ਸਥਾਨਕ ਭਾਸ਼ਾ ਵਿੱਚ ਗੱਲਬਾਤ ਕਰਨ ਨਾਲ ਉਹ ਲੋਕ ਖੁੱਲ੍ਹ ਕੇ ਗੱਲ ਕਰਦੇ ਹਨ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਰਹੇ ਹੋ, ਅਤੇ ਨਾਲ ਹੀ ਵਧੇਰੇ ਜਾਣਕਾਰੀ ਅਤੇ ਮਹੱਤਵਪੂਰਨ ਵਿਚਾਰਾਂ ਨੂੰ ਵੀ ਤੁਹਾਡੇ ਨਾਲ ਸਾਂਝਾ ਕਰ ਸਕਦੇ ਹਨ।

ਕੀ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਸਾਡੀ ਦਲੀਲ ਨਾਲ ਸਹਿਮਤ ਹੋ? ਕੀ ਤੁਹਾਡੇ ਕੁਝ ਹੋ ਵਿਚਾਰ ਹਨ? ਕਿਰਪਾ ਕਰਕੇ ਸਾਨੂੰ ਟਿੱਪਣੀ ਵਿੱਚ ਦੱਸੋ, ਅਸੀਂ ਤੁਹਾਡੇ ਵਿਚਾਰ ਸੁਣਨ ਦੇ ਚਾਹਵਾਨ ਹਾਂ!

ਹਵਾਲੇ:

[1] Marian, V., & Shook, A. (2012). The cognitive benefits of being bilingual. Cerebrum : the Dana forum on brain science, 2012, 13.

Leave a Reply

Your email address will not be published. Required fields are marked *